ਇਹ ਐਪ ਤੁਹਾਡੇ ਫ਼ੋਨ 'ਤੇ Google Password Manager ਦਾ ਸ਼ਾਰਟਕੱਟ ਮੁਹੱਈਆ ਕਰਵਾਉਂਦੀ ਹੈ, ਜਿਸ ਨਾਲ ਤੁਹਾਡੇ ਪਾਸਵਰਡ, ਪਾਸਕੀਆਂ ਅਤੇ ਹੋਰ ਚੀਜ਼ਾਂ ਨੂੰ ਲੱਭਣਾ ਅਤੇ ਉਨ੍ਹਾਂ ਦਾ ਪ੍ਰਬੰਧਨ ਕਰਨਾ ਵਧੇਰੇ ਤੇਜ਼ ਅਤੇ ਆਸਾਨ ਹੋ ਜਾਂਦਾ ਹੈ।
Google Password Manager ਤੁਹਾਡੇ Android ਫ਼ੋਨ 'ਤੇ ਪਹਿਲਾਂ ਤੋਂ ਹੀ ਮੌਜੂਦਾ ਹੁੰਦਾ ਹੈ, ਜੋ ਸੁਰੱਖਿਅਤ ਢੰਗ ਨਾਲ ਤੁਹਾਡੇ ਪਾਸਵਰਡਾਂ ਨੂੰ ਰੱਖਿਅਤ ਕਰਦਾ ਹੈ ਅਤੇ ਤੇਜ਼ੀ ਨਾਲ ਸਾਈਨ-ਇਨ ਕਰਨ ਵਿੱਚ ਤੁਹਾਡੀ ਮਦਦ ਕਰਦਾ ਹੈ।
ਪਾਸਵਰਡਾਂ ਦਾ ਪ੍ਰਬੰਧਨ ਕਰਨਾ ਹੋਇਆ ਆਸਾਨ:
ਕਿਸੇ ਵੀ ਡੀਵਾਈਸ 'ਤੇ ਸਾਈਟਾਂ ਅਤੇ ਐਪਾਂ ਵਿੱਚ ਸਾਈਨ-ਇਨ ਕਰੋ, ਇਸ ਲਈ ਤੁਹਾਨੂੰ ਪਾਸਵਰਡਾਂ ਨੂੰ ਯਾਦ ਰੱਖਣ ਜਾਂ ਉਨ੍ਹਾਂ ਨੂੰ ਮੁੜ-ਵਰਤਣ ਦੀ ਲੋੜ ਨਹੀਂ ਹੈ। Google Password Manager ਪਹਿਲਾਂ ਤੋਂ ਹੀ Chrome (ਸਾਰੇ ਪਲੇਟਫਾਰਮਾਂ 'ਤੇ) ਅਤੇ Android ਵਿੱਚ ਮੌਜੂਦ ਹੈ।
ਅੱਪਡੇਟ ਕਰਨ ਦੀ ਤਾਰੀਖ
20 ਅਗ 2025